Principal's Desk

Principal's Desk

ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ (ਬਰਨਾਲਾ) ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਨਾਮਵਰ ਵਿੱਦਿਅਕ ਅਦਾਰਾ ਹੈ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਅਦਾਰਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸੀਨੀਅਰ ਸੈਕੰਡਰੀ ਸਕੂਲ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਤੋਂ ਮਾਨਤਾ ਪ੍ਰਾਪਤ ਹੈ। ਇਹ ਸੰਸਥਾ ਅਹਿਮਦ ਸ਼ਾਹ ਅਬਦਾਲੀ ਨਾਲ 1762 ਈ: ਨੂੰ ਹੋਏ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ 13 ਮਈ 1999 ਨੂੰ ਖਾਲਸਾ ਪੰਥ ਦੀ ਸਿਰਜਣਾ ਦੇ 300 ਸਾਲਾ ਦਿਹਾੜੇ ਨੂੰ ਮਨਾਉਦਿਆ ਖਾਲਸੇ ਦੀ ਮਾਤਾ, ਮਾਤਾ ਸਾਹਿਬ ਕੌਰ ਜੀ ਦੇ ਨਾਮ ਤੇ ਇਲਾਕੇ ਦੇ ਸਹਿਯੋਗ ਨਾਲ ਇਸ ਸੰਸਥਾ ਦੀ ਅਰੰਭਤਾ ਕੀਤੀ ਗਈ।

ਇਸ ਸੰਸਥਾ ਵਿੱਚ ਸਾਇੰਸ, ਆਰਟਸ, ਕਾਮਰਸ, ਕੰਪਿਊਟਰ ਅਤੇ ਫੈਸ਼ਨਡਿਜ਼ਾਈਨਿੰਗ ਆਦਿ ਕੋਰਸ ਕਰਵਾਏ ਜਾਂਦੇ ਹਨ। ਸੰਸਥਾ ਦਾ ਮੱੁਖ ਉਦੇਸ਼ ਇਲਾਕੇ ਦੀ ਹਰ ਲੜਕੀ ਨੂੰ ਸਿੱਖਿਅਤ ਕਰਨਾ ਹੈ। ਸੰਸਥਾ ਦਾ ਮਾਹੌਲ ਇਕਾਂਤਮਈ ਅਤੇ ਸ਼ਾਂਤਮਈ ਹੈ। ਸੰਸਥਾ ਵਿੱਚ ਖੱੁਲੇ ਖੇਡ ਮੈਦਾਨ, ਵਿਸ਼ਾਲ ਇਮਾਰਤ, ਉੱਚ ਸਿੱਖਿਆ ਪ੍ਰਾਪਤ ਸਟਾਫ, ਆਉਣ ਜਾਣ ਲਈ ਬੱਸਾਂ ਦੀ ਸਹੂਲਤ, ਲਾਇਬਰੇਰੀ , ਕੰਟੀਨ ਤੇ ਜਰਨੇਟਰ ਦਾ ਢੱੁਕਵਾ ਪ੍ਰਬੰਧ ਹੈ। ਵਿਦਆਰਥਣਾਂ ਦੇ ਸਰਬ-ਪੱਖੀ ਵਿਕਾਸ ਲਈ ਕਿਤਾਬੀ ਗਿਆਨ ਦੇ ਨਾਲ-ਨਾਲ ਖੇਡਾਂ, ਸਾਹਿਤਕ ਸਰਗਰਮੀਆਂ, ਸਭਿਆਚਾਰਕ ਤੇ ਧਾਰਮਿਕ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਅੰਮ੍ਰਿਤਧਾਰੀ ਵਿਦਆਰਥਣਾਂ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਜੀਫੇ ਵੀ ਦਿੱਤੇ ਜਾਂਦੇ ਹਨ। ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਲਜ ਦੀ ਲੋਕਲ ਕਮੇਟੀ, ਇਲਾਕੇ ਦੇ ਵਿਦੇਸ਼ ਰਹਿੰਦੇ ਸਨੇਹੀਆਂ ਦੀ ਸਰਪ੍ਰਸਤੀ, ਮਿਹਨਤ, ਲਗਨ ਤੇ ਸਿਰੜ ਸਦਕਾ ਇਹ ਸੰਸਥਾ ਦਿਨ ਦੱੁਗਣੀ ਤੇ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਕਾਲਜ ਦਾ ਸਮੱੁਚਾ ਸਟਾਫ਼ ਆਪਣੀ ਡਿਊਟੀ ਨੂੰ ਸੇਵਾ ਭਾਵਨਾ ਨਾਲ ਨਿਭਾਉਦਾ ਹੈ। ਸੋ ਆਪਣੇ ਬੱਚਿਆ ਦੇ ਸੁਨਿਹਰੇ ਭਵਿੱਖ ਲਈ ਇਲਾਕਾ ਨਿਵਾਸੀਆਂ ਨੂੰ ਇਸ ਸੰਸਥਾ ਦਾ ਭਰਪੂਰ ਲਾਹਾ ਲੈਣਾ ਚਾਹੀਦਾ ਹੈ।

Dr. Charandeep Singh
Principal
MSKGC Gehlan

About Us