President's Desk

President's Desk

ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਗੁਰੂ ਸਾਹਿਬਾਨ ਦੇ ਸੰਦੇਸ਼ ਅਨੁਸਾਰ ਵਿੱਦਿਆ ਦੇ ਪਾਸਾਰ ਅਤੇ ਨਿਰੋਆ ਸਮਾਜ ਉਸਾਰਨ ਹਿੱਤ ਆਪਣੇ ਪ੍ਰਬੰਧ ਅਧੀਨ ਵਿੱਦਿਅਕ ਅਦਾਰੇ ਚਲਾਏ ਜਾ ਰਹੇ ਹਨ।ਵਿਦਆਰਥਣਾਂ ਦੀ ਸਮੱੁਚੀ ਸਖ਼ਸੀਅਤ ਦਾ ਵਿਕਾਸ ਕਰਨ ਹਿੱਤ ਉਨ੍ਹਾਂ ਨੂੰ ਅਕਾਦਮਿਕ, ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਅਗਵਾਈ ਦੇਣਾ ਅਤੇ ਧਾਰਮਿਕ ਜੀਵਨ ਜਾਂਚ ਨਾਲ ਜੋੜਨਾ ਇਨ੍ਹਾਂ ਸੰਸਥਾਵਾਂ ਦਾ ਮੱੁਖ ਮਨੋਰਥ ਹੈ। ਇਸ ਨਾਲ ਉਹ ਆਪਣੇ ਜੀਵਨ ਵਿੱਚ ਸਫ਼ਲਤਾ ਹਾਸਿਲ ਕਰਨ ਦੇ ਨਾਲ ਸਰਬੱਤ ਦੇ ਭਲੇ ਲਈ ਵੀ ਕਾਰਜਸ਼ੀਲ ਰਹਿਣ ਦੇ ਯੋਗ ਹੰੁਦੇ ਹਨ। ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ (ਬਰਨਾਲਾ) ਵੀ ਇਸ ਆਸ਼ੇ ਦੀ ਪ੍ਰਾਪਤੀ ਲਈ ਅਗਰਸਰ ਹੈ। ਸੰਸਥਾ ਦੇ ੳੱੁਚ ਵਿੱਦਿਆ ਪ੍ਰਾਪਤ ਅਤੇ ਤਜ਼ਰਬੇਕਾਰ ਕਰਮਚਾਰੀ ਪੂਰੀ ਲਗਨ ਅਤੇ ਮਿਹਨਤ ਨਾਲ ਵਿਦਆਰਥਣਾਂ ਦੇ ਉਜਵਲ ਭਵਿੱਖ ਅਤੇ ਸੰਸਥਾ ਦੀ ਚੜ੍ਹਦੀ ਕਲਾਂ ਲਈ ਕੰਮ ਕਰ ਰਹੇ ਹਨ।ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹ ਵਿੱਦਿਅਕ ਸੰਸਥਾ ਇਲਾਕੇ ਦੀਆਂ ਲੜਕੀਆਂ ਦੇ ਭਵਿੱਖ ਨੂੰ ਰੋਸ਼ਨ ਕਰਨ ਵਿੱਚ ਸਫ਼ਲ ਹੋਵੇ।

ਸ. ਹਰਜਿੰਦਰ ਸਿੰਘ ਧਾਮੀ,
ਪ੍ਰਧਾਨ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ ਸਾਹਿਬ।

About Us